ਇਰਾਨ ਵਿੱਚ ਆਇਆ ਜ਼ਬਰਦਸਤ ਭੂਚਾਲ, 61 ਹਲਾਕ, 300 ਜ਼ਖ਼ਮੀ| Rv News

RV News
ਇਰਾਨ ਵਿੱਚ ਆਇਆ ਜ਼ਬਰਦਸਤ ਭੂਚਾਲ, 61 ਹਲਾਕ, 300 ਜ਼ਖ਼ਮੀ| Rv News
ਰਿਕਟਰ ਪੈਮਾਨੇ ਉੱਤੇ 7.2 ਮਾਪੀ ਗਈ ਭੂਚਾਲ ਦੀ ਗਤੀ
ਤਹਿਰਾਨ, ਇਰਾਨ, 12 ਨਵੰਬਰ (ਪੋਸਟ ਬਿਊਰੋ) : ਐਤਵਾਰ ਨੂੰ ਇਰਾਨ ਤੇ ਇਰਾਕ ਦੀ ਸਰਹੱਦ ਦੇ ਨਾਲ ਲੱਗਦੇ ਇਲਾਕੇ ਵਿੱਚ ਜਬ਼ਰਦਸਤ ਭੂਚਾਲ ਆਇਆ ਰਿਕਟਰ ਪੈਮਾਨੇ ਉੱਤੇ ਇਸ ਦੀ ਗਤੀ 7.2 ਮਾਪੀ ਗਈ ਭੂਚਾਲ ਕਾਰਨ ਇਰਾਨ ਵਿੱਚ 61 ਲੋਕ ਮਾਰੇ ਗਏ ਜਦਕਿ 300 ਹੋਰ ਜ਼ਖ਼ਮੀ ਹੋ ਗਏ ਇਹ ਜਾਣਕਾਰੀ ਇਰਾਨੀ ਅਧਿਕਾਰੀਆਂ ਨੇ ਦਿੱਤੀ
ਇਰਾਨ ਦੇ ਸਰਕਾਰੀ ਟੀਵੀ ਅਨੁਸਾਰ ਇਰਾਕੀ ਅਧਿਕਾਰੀਆਂ ਨੇ ਛੇ ਮੌਤਾਂ ਹੋਣ ਦੀ ਜਾਣਕਾਰੀ ਦਿੱਤੀ ਹੈ ਜਦਕਿ ਇਰਾਕ ਵਿੱਚ ਜ਼ਖ਼ਮੀਆਂ ਦੀ ਗਿਣਤੀ 200 ਦੱਸੀ ਗਈ ਹੈ ਹਾਲਾਂਕਿ ਇਰਾਕੀ ਸਰਕਾਰ ਵੱਲੋਂ ਇਸ ਸਬੰਧ ਵਿੱਚ ਕੋਈ ਸਰਕਾਰੀ ਟਿੱਪਣੀ ਨਹੀਂ ਕੀਤੀ ਗਈ ਯੂਐਸ ਜਿਓਲਾਜੀਕਲ ਸਰਵੇਅ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭੂਚਾਲ ਦਾ ਕੇਂਦਰ ਪੂਰਬੀ ਇਰਾਕੀ ਸ਼ਹਿਰ ਹਾਲਾਬਜ਼ਾ ਤੋਂ 31 ਕਿਲੋਮੀਟਰ ਬਾਹਰਵਾਰ ਸੀ
ਇਸਲਾਮਿਕ ਰਿਪਬਲਿਕ ਆਫ ਇਰਾਨ ਨਿਊਜ਼ ਨੈੱਟਵਰਕ ਨੇ ਦੇਸ਼ ਦੀਆਂ ਐਮਰਜੰਸੀ ਮੈਡੀਕਲ ਸਰਵਿਸਿਜ਼ ਦੇ ਮੁਖੀ ਪੀਰਹੁਸੈਨ ਕੋਲੀਵੈਂਡ ਦੇ ਹਵਾਲੇ ਨਾਲ ਦੱਸਿਆ ਕਿ 61 ਲੋਕ ਮਾਰੇ ਜਾ ਚੁੱਕੇ ਹਨ ਤੇ ਇਰਾਨ ਦੀ ਸਰਹੱਦ ਦੇ ਅੰਦਰ 300 ਲੋਕ ਜ਼ਖ਼ਮੀ ਹੋ ਗਏ ਹਨ ਕੋਲੀਵੈਂਡ ਨੇ ਦੱਸਿਆ ਕਿ ਭੂਚਾਲ ਕਾਰਨ ਇਰਾਨ ਦੇ ਪੱਛਮੀ ਸ਼ਹਿਰ ਮੇਹਰਾਨ ਤੇ ਇਲਾਮ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਉਨ੍ਹਾਂ ਇਹ ਵੀ ਦੱਸਿਆ ਕਿ 35 ਰੈਸਕਿਊ ਟੀਮਾਂ ਇਸ ਸਮੇਂ ਸਹਾਇਤਾ ਮੁਹੱਈਆ ਕਰਵਾ ਰਹੀਆਂ ਹਨ
ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਗ੍ਰਹਿ ਮੰਤਰੀ ਨਾਲ ਫੋਨ ਉੱਤੇ ਹੋਈ ਗੱਲਬਾਤ ਵਿੱਚ ਆਖਿਆ ਕਿ ਅਧਿਕਾਰੀਆਂ ਵੱਲੋਂ ਵੱਧ ਤੋਂ ਵੱਧ ਕੋਸਿ਼ਸ਼ ਕੀਤੇ ਜਾਣ ਦੀ ਲੋੜ ਹੈ ਐਤਵਾਰ ਨੂੰ ਇਰਾਨੀ ਸੋਸ਼ਲ ਮੀਡੀਆ ਉੱਤੇ ਇਹ ਚਰਚਾ ਚੱਲ ਰਹੀ ਸੀ ਕਿ ਲੋਕਾਂ ਵੱਲੋਂ ਖਾਸਤੌਰ ਉੱਤੇ ਕਰਮਨਸ਼ਾਹ ਤੇ ਘਸਰ- ਸਿ਼ਰੀਨ ਵਿੱਚ ਆਪਣੇ ਘਰ ਖਾਲੀ ਕੀਤੇ ਜਾ ਰਹੇ ਹਨ ਇਰਾਨ ਦੀ ਅਰਧ ਸਰਕਾਰੀ ਇਲਨਾ ਨਿਊਜ਼ ਏਜੰਸੀ ਨੇ ਦੱਸਿਆ ਕਿ ਇਸ ਭੂਚਾਲ ਨਾਲ ਇਰਾਨ ਦੇ 14 ਪ੍ਰੋਵਿੰਸਾਂ ਨੂੰ ਨੁਕਸਾਨ ਪਹੁੰਚਿਆ ਹੈ ਭੂਚਾਲ ਕਾਰਨ ਕਰਮਨਸ਼ਾਹ ਤੇ ਇਲਾਮ ਪ੍ਰੋਵਿੰਸਾਂ ਦੇ ਸਕੂਲਾਂ ਨੂੰ ਸੋਮਵਾਰ ਨੂੰ ਬੰਦ ਰੱਖਿਆ ਜਾਵੇਗਾ

RV News
ਇਰਾਨ ਵਿੱਚ ਆਇਆ ਜ਼ਬਰਦਸਤ ਭੂਚਾਲ, 61 ਹਲਾਕ, 300 ਜ਼ਖ਼ਮੀ

Comments