ਸੋਮਵਾਰ ਸਵੇਰੇ ਦੱਖਣੀ ਆਸਟ੍ਰੇਲੀਆ ਵਿਚ ਇਕ ਕਾਰ ਹਾਦਸਾਗ੍ਰਸਤ | RV News

ਸੋਮਵਾਰ ਸਵੇਰੇ ਦੱਖਣੀ ਆਸਟ੍ਰੇਲੀਆ ਵਿਚ ਇਕ ਕਾਰ ਹਾਦਸਾਗ੍ਰਸਤ
ਸਿਡਨੀ (ਬਿਊਰੋ)— ਸੋਮਵਾਰ ਸਵੇਰੇ ਦੱਖਣੀ ਆਸਟ੍ਰੇਲੀਆ ਵਿਚ ਇਕ ਕਾਰ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਇਕ ਸੱਤ ਸਾਲਾ ਲੜਕਾ ਮਾਰਿਆ ਗਿਆ ਅਤੇ ਉਸ ਦੇ ਪਰਿਵਾਰ ਦੇ ਬਾਕੀ ਤਿੰਨ ਮੈਂਬਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੂਤਰਾਂ ਮੁਤਾਬਕ ਐਡੀਲੇਡ ਹਿਲਜ਼ ਪਰਿਵਾਰ ਸੋਮਵਾਰ ਸਵੇਰੇ ਬੀਚ ਤੋਂ ਵਾਪਸ ਰਿਹਾ ਸੀ

ਅਚਾਨਕ ਉਨ੍ਹਾਂ ਦੀ ਕਾਰ ਕਿਊਟਪੋ ਵਿਖੇ ਇਕ ਰੁੱਖ ਨਾਲ ਟਕਰਾ ਗਈ ਪੈਰਾਮੈਡੀਕਲ ਅਧਿਕਾਰੀ ਜਲਦੀ ਨਾਲ ਹਾਦਸੇ ਵਾਲੀ ਜਗ੍ਹਾ 'ਤੇ ਪੁੱਜ ਗਏ ਪਰ 7 ਸਾਲਾ ਮੁੰਡੇ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ ਲੜਕੇ ਦੀ ਮਾਂ, ਸੱਤ ਸਾਲਾ ਭਰਾ ਅਤੇ ਦੋ ਸਾਲਾ ਭੈਣ ਨੂੰ ਜਲਦੀ ਨਾਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ

Comments